ਕਹੈ ਨਾਨਕੁ ਸੁਣਹੁ ਸੰਤਹੁ ਸੋ ਸਿਖੁ ਸਨਮੁਖੁ ਹੋਏ ॥੨੧॥
kahai nānak sunah santah sō sikh sanamukh hōē .21.
Says Nanak, listen, O Saints: such a Sikh turns toward the Guru with sincere faith, and becomes sunmukh. ||21||
ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ ॥
jē kō gur tē vēmukh hōvai bin satigur mukat n pāvai .
One who turns away from the Guru, and becomes baymukh - without the True Guru, he shall not find liberation.
ਪਾਵੈ ਮੁਕਤਿ ਨ ਹੋਰ ਥੈ ਕੋਈ ਪੁਛਹੁ ਬਿਬੇਕੀਆ ਜਾਏ ॥
pāvai mukat n hōr thai kōī pushah bibēkīā jāē .
He shall not find liberation anywhere else either; go and ask the wise ones about this.
ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ ॥
anēk jūnī bharam āvai vin satigur mukat n pāē .
He shall wander through countless incarnations; without the True Guru, he shall not find liberation.
ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ ॥
phir mukat pāē lāg charanī satigurū sabad sunāē .
But liberation is attained, when one is attached to the feet of the True Guru, chanting the Word of the Shabad.
ਕਹੈ ਨਾਨਕੁ ਵੀਚਾਰਿ ਦੇਖਹੁ ਵਿਣੁ ਸਤਿਗੁਰ ਮੁਕਤਿ ਨ ਪਾਏ ॥੨੨॥
kahai nānak vīchār dēkhah vin satigur mukat n pāē .22.
Says Nanak, contemplate this and see, that without the True Guru, there is no liberation. ||22||
ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ ॥
āvah sikh satigurū kē piārihō gāvah sachī bānī .
Come, O beloved Sikhs of the True Guru, and sing the True Word of His Bani.
ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ ॥
bānī t gāvah gurū kērī bānīā sir bānī .
Sing the Guru's Bani, the supreme Word of Words.
ਜਿਨ ਕਉ ਨਦਰਿ ਕਰਮੁ ਹੋਵੈ ਹਿਰਦੈ ਤਿਨਾ ਸਮਾਣੀ ॥
jin kau nadar karam hōvai hiradai tinā samānī .
Those who are blessed by the Lord's Glance of Grace - their hearts are imbued with this Bani.
ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰਗਿ ਜਪਿਹੁ ਸਾਰਿਗਪਾਣੀ ॥
pīvah anmrit sadā rahah har rang japih sārigapānī .
Drink in this Ambrosial Nectar, and remain in the Lord's Love forever; meditate on the Lord, the Sustainer of the world.
ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ ॥੨੩॥
kahai nānak sadā gāvah ēh sachī bānī .23.
Says Nanak, sing this True Bani forever. ||23||
ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥
satigurū binā hōr kachī hai bānī .
Without the True Guru, other songs are false.
ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥
bānī t kachī satigurū bājhah hōr kachī bānī .
The songs are false without the True Guru; all other songs are false.
ਕਹਦੇ ਕਚੇ ਸੁਣਦੇ ਕਚੇ ਕਚੀਂ ਆਖਿ ਵਖਾਣੀ ॥
kahadē kachē sunadē kachē kachīnh ākh vakhānī .
The speakers are false, and the listeners are false; those who speak and recite are false.
ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥
har har nit karah rasanā kahiā kashū n jānī .
They may continually chant, 'Har, Har' with their tongues, but they do not know what they are saying.
ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥
chit jin kā hir laiā māiā bōlan paē ravānī .
Their consciousness is lured by Maya; they are just reciting mechanically.
ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥੨੪॥
kahai nānak satigurū bājhah hōr kachī bānī .24.
Says Nanak, without the True Guru, other songs are false. ||24||
ਗੁਰ ਕਾ ਸਬਦੁ ਰਤੰਨੁ ਹੈ ਹੀਰੇ ਜਿਤੁ ਜੜਾਉ ॥
gur kā sabad ratann hai hīrē jit jarāu .
The Word of the Guru's Shabad is a jewel, studded with diamonds.
ਸਬਦੁ ਰਤਨੁ ਜਿਤੁ ਮੰਨੁ ਲਾਗਾ ਏਹੁ ਹੋਆ ਸਮਾਉ ॥
sabad ratan jit mann lāgā ēh hōā samāu .
The mind which is attached to this jewel, merges into the Shabad.
ਸਬਦ ਸੇਤੀ ਮਨੁ ਮਿਲਿਆ ਸਚੈ ਲਾਇਆ ਭਾਉ ॥
sabad sētī man miliā sachai lāiā bhāu .
One whose mind is attuned to the Shabad, enshrines love for the True Lord.
ਆਪੇ ਹੀਰਾ ਰਤਨੁ ਆਪੇ ਜਿਸ ਨੋ ਦੇਇ ਬੁਝਾਇ ॥
āpē hīrā ratan āpē jis nō dēi bujhāi .
He Himself is the diamond, and He Himself is the jewel; one who is blessed, understands its value.
ਕਹੈ ਨਾਨਕੁ ਸਬਦੁ ਰਤਨੁ ਹੈ ਹੀਰਾ ਜਿਤੁ ਜੜਾਉ ॥੨੫॥
kahai nānak sabad ratan hai hīrā jit jarāu .25.
Says Nanak, the Shabad is a jewel, studded with diamonds. ||25||
ਸਿਵ ਸਕਤਿ ਆਪਿ ਉਪਾਇ ਕੈ ਕਰਤਾ ਆਪੇ ਹੁਕਮੁ ਵਰਤਾਏ ॥
siv sakat āp upāi kai karatā āpē hukam varatāē .
He Himself created Shiva and Shakti, mind and matter; the Creator subjects them to His Command.
ਹੁਕਮੁ ਵਰਤਾਏ ਆਪਿ ਵੇਖੈ ਗੁਰਮੁਖਿ ਕਿਸੈ ਬੁਝਾਏ ॥
hukam varatāē āp vēkhai guramukh kisai bujhāē .
Enforcing His Order, He Himself sees all. How rare are those who, as Gurmukh, come to know Him.
ਤੋੜੇ ਬੰਧਨ ਹੋਵੈ ਮੁਕਤੁ ਸਬਦੁ ਮੰਨਿ ਵਸਾਏ ॥
tōrē bandhan hōvai mukat sabad mann vasāē .
They break their bonds, and attain liberation; they enshrine the Shabad within their minds.
ਗੁਰਮੁਖਿ ਜਿਸ ਨੋ ਆਪਿ ਕਰੇ ਸੁ ਹੋਵੈ ਏਕਸ ਸਿਉ ਲਿਵ ਲਾਏ ॥
guramukh jis nō āp karē s hōvai ēkas siu liv lāē .
Those whom the Lord Himself makes Gurmukh, lovingly focus their consciousness on the One Lord.
ਕਹੈ ਨਾਨਕੁ ਆਪਿ ਕਰਤਾ ਆਪੇ ਹੁਕਮੁ ਬੁਝਾਏ ॥੨੬॥
kahai nānak āp karatā āpē hukam bujhāē .26.
Says Nanak, He Himself is the Creator; He Himself reveals the Hukam of His Command. ||26||
ਸਿਮ੍ਰਿਤਿ ਸਾਸਤ੍ਰ ਪੁੰਨ ਪਾਪ ਬੀਚਾਰਦੇ ਤਤੈ ਸਾਰ ਨ ਜਾਣੀ ॥
simrit sāsatr punn pāp bīchāradē tatai sār n jānī .
The Simritees and the Shaastras discriminate between good and evil, but they do not know the true essence of reality.
ਤਤੈ ਸਾਰ ਨ ਜਾਣੀ ਗੁਰੂ ਬਾਝਹੁ ਤਤੈ ਸਾਰ ਨ ਜਾਣੀ ॥
tatai sār n jānī gurū bājhah tatai sār n jānī .
They do not know the true essence of reality without the Guru; they do not know the true essence of reality.
ਤਿਹੀ ਗੁਣੀ ਸੰਸਾਰੁ ਭ੍ਰਮਿ ਸੁਤਾ ਸੁਤਿਆ ਰੈਣਿ ਵਿਹਾਣੀ ॥
tihī gunī sansār bhram sutā sutiā rain vihānī .
The world is asleep in the three modes and doubt; it passes the night of its life sleeping.
ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨਾ ਹਰਿ ਮਨਿ ਵਸਿਆ ਬੋਲਹਿ ਅੰਮ੍ਰਿਤ ਬਾਣੀ ॥
gur kirapā tē sē jan jāgē jinā har man vasiā bōlah anmrit bānī .
Those humble beings remain awake and aware, within whose minds, by Guru's Grace, the Lord abides; they chant the Ambrosial Word of the Guru's Bani.
ਕਹੈ ਨਾਨਕੁ ਸੋ ਤਤੁ ਪਾਏ ਜਿਸ ਨੋ ਅਨਦਿਨੁ ਹਰਿ ਲਿਵ ਲਾਗੈ ਜਾਗਤ ਰੈਣਿ ਵਿਹਾਣੀ ॥੨੭॥
kahai nānak sō tat pāē jis nō anadin har liv lāgai jāgat rain vihānī .27.
Says Nanak, they alone obtain the essence of reality, who night and day remain lovingly absorbed in the Lord; they pass the night of their life awake and aware. ||27||
ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ ॥
mātā kē udar mah pratipāl karē sō kiu manah visārīai .
He nourished us in the mother's womb; why forget Him from the mind?
ਮਨਹੁ ਕਿਉ ਵਿਸਾਰੀਐ ਏਵਡੁ ਦਾਤਾ ਜਿ ਅਗਨਿ ਮਹਿ ਆਹਾਰੁ ਪਹੁਚਾਵਏ ॥
manah kiu visārīai ēvad dātā j agan mah āhār pahuchāvaē .
Why forget from the mind such a Great Giver, who gave us sustenance in the fire of the womb?
ਓਸ ਨੋ ਕਿਹੁ ਪੋਹਿ ਨ ਸਕੀ ਜਿਸ ਨਉ ਆਪਣੀ ਲਿਵ ਲਾਵਏ ॥
ōs nō kih pōh n sakī jis nau āpanī liv lāvaē .
Nothing can harm one, whom the Lord inspires to embrace His Love.