ਗੁਰ ਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ ॥
gur parasādī jinī āp tajiā har vāsanā samānī .
By Guru's Grace, they shed their selfishness and conceit; their hopes are merged in the Lord.
ਕਹੈ ਨਾਨਕੁ ਚਾਲ ਭਗਤਾ ਜੁਗਹੁ ਜੁਗੁ ਨਿਰਾਲੀ ॥੧੪॥
kahai nānak chāl bhagatā jugah jug nirālī .14.
Says Nanak, the lifestyle of the devotees, in each and every age, is unique and distinct. ||14||
ਜਿਉ ਤੂ ਚਲਾਇਹਿ ਤਿਵ ਚਲਹ ਸੁਆਮੀ ਹੋਰੁ ਕਿਆ ਜਾਣਾ ਗੁਣ ਤੇਰੇ ॥
jiu tū chalāih tiv chalah suāmī hōr kiā jānā gun tērē .
As You make me walk, so do I walk, O my Lord and Master; what else do I know of Your Glorious Virtues?
ਜਿਵ ਤੂ ਚਲਾਇਹਿ ਤਿਵੈ ਚਲਹ ਜਿਨਾ ਮਾਰਗਿ ਪਾਵਹੇ ॥
jiv tū chalāih tivai chalah jinā mārag pāvahē .
As You cause them to walk, they walk - You have placed them on the Path.
ਕਰਿ ਕਿਰਪਾ ਜਿਨ ਨਾਮਿ ਲਾਇਹਿ ਸਿ ਹਰਿ ਹਰਿ ਸਦਾ ਧਿਆਵਹੇ ॥
kar kirapā jin nām lāih s har har sadā dhiāvahē .
In Your Mercy, You attach them to the Naam; they meditate forever on the Lord, Har, Har.
ਜਿਸ ਨੋ ਕਥਾ ਸੁਣਾਇਹਿ ਆਪਣੀ ਸਿ ਗੁਰਦੁਆਰੈ ਸੁਖੁ ਪਾਵਹੇ ॥
jis nō kathā sunāih āpanī s guraduārai sukh pāvahē .
Those whom You cause to listen to Your sermon, find peace in the Gurdwara, the Guru's Gate.
ਕਹੈ ਨਾਨਕੁ ਸਚੇ ਸਾਹਿਬ ਜਿਉ ਭਾਵੈ ਤਿਵੈ ਚਲਾਵਹੇ ॥੧੫॥
kahai nānak sachē sāhib jiu bhāvai tivai chalāvahē .15.
Says Nanak, O my True Lord and Master, you make us walk according to Your Will. ||15||
ਏਹੁ ਸੋਹਿਲਾ ਸਬਦੁ ਸੁਹਾਵਾ ॥
ēh sōhilā sabad suhāvā .
This song of praise is the Shabad, the most beautiful Word of God.
ਸਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ ॥
sabadō suhāvā sadā sōhilā satigurū sunāiā .
This beauteous Shabad is the everlasting song of praise, spoken by the True Guru.
ਏਹੁ ਤਿਨ ਕੈ ਮੰਨਿ ਵਸਿਆ ਜਿਨ ਧੁਰਹੁ ਲਿਖਿਆ ਆਇਆ ॥
ēh tin kai mann vasiā jin dhurah likhiā āiā .
This is enshrined in the minds of those who are so pre-destined by the Lord.
ਇਕਿ ਫਿਰਹਿ ਘਨੇਰੇ ਕਰਹਿ ਗਲਾ ਗਲੀ ਕਿਨੈ ਨ ਪਾਇਆ ॥
ik phirah ghanērē karah galā galī kinai n pāiā .
Some wander around, babbling on and on, but none obtain Him by babbling.
ਕਹੈ ਨਾਨਕੁ ਸਬਦੁ ਸੋਹਿਲਾ ਸਤਿਗੁਰੂ ਸੁਣਾਇਆ ॥੧੬॥
kahai nānak sabad sōhilā satigurū sunāiā .16.
Says Nanak, the Shabad, this song of praise, has been spoken by the True Guru. ||16||
ਪਵਿਤੁ ਹੋਏ ਸੇ ਜਨਾ ਜਿਨੀ ਹਰਿ ਧਿਆਇਆ ॥
pavit hōē sē janā jinī har dhiāiā .
Those humble beings who meditate on the Lord become pure.
ਹਰਿ ਧਿਆਇਆ ਪਵਿਤੁ ਹੋਏ ਗੁਰਮੁਖਿ ਜਿਨੀ ਧਿਆਇਆ ॥
har dhiāiā pavit hōē guramukh jinī dhiāiā .
Meditating on the Lord, they become pure; as Gurmukh, they meditate on Him.
ਪਵਿਤੁ ਮਾਤਾ ਪਿਤਾ ਕੁਟੰਬ ਸਹਿਤ ਸਿਉ ਪਵਿਤੁ ਸੰਗਤਿ ਸਬਾਈਆ ॥
pavit mātā pitā kutanb sahit siu pavit sangat sabāīā .
They are pure, along with their mothers, fathers, family and friends; all their companions are pure as well.
ਕਹਦੇ ਪਵਿਤੁ ਸੁਣਦੇ ਪਵਿਤੁ ਸੇ ਪਵਿਤੁ ਜਿਨੀ ਮੰਨਿ ਵਸਾਇਆ ॥
kahadē pavit sunadē pavit sē pavit jinī mann vasāiā .
Pure are those who speak, and pure are those who listen; those who enshrine it within their minds are pure.
ਕਹੈ ਨਾਨਕੁ ਸੇ ਪਵਿਤੁ ਜਿਨੀ ਗੁਰਮੁਖਿ ਹਰਿ ਹਰਿ ਧਿਆਇਆ ॥੧੭॥
kahai nānak sē pavit jinī guramukh har har dhiāiā .17.
Says Nanak, pure and holy are those who, as Gurmukh, meditate on the Lord, Har, Har. ||17||
ਕਰਮੀ ਸਹਜੁ ਨ ਊਪਜੈ ਵਿਣੁ ਸਹਜੈ ਸਹਸਾ ਨ ਜਾਇ ॥
karamī sahaj n ūpajai vin sahajai sahasā n jāi .
By religious rituals, intuitive poise is not found; without intuitive poise, skepticism does not depart.
ਨਹ ਜਾਇ ਸਹਸਾ ਕਿਤੈ ਸੰਜਮਿ ਰਹੇ ਕਰਮ ਕਮਾਏ ॥
nah jāi sahasā kitai sanjam rahē karam kamāē .
Skepticism does not depart by contrived actions; everybody is tired of performing these rituals.
ਸਹਸੈ ਜੀਉ ਮਲੀਣੁ ਹੈ ਕਿਤੁ ਸੰਜਮਿ ਧੋਤਾ ਜਾਏ ॥
sahasai jīu malīn hai kit sanjam dhōtā jāē .
The soul is polluted by skepticism; how can it be cleansed?
ਮੰਨੁ ਧੋਵਹੁ ਸਬਦਿ ਲਾਗਹੁ ਹਰਿ ਸਿਉ ਰਹਹੁ ਚਿਤੁ ਲਾਇ ॥
mann dhōvah sabad lāgah har siu rahah chit lāi .
Wash your mind by attaching it to the Shabad, and keep your consciousness focused on the Lord.
ਕਹੈ ਨਾਨਕੁ ਗੁਰ ਪਰਸਾਦੀ ਸਹਜੁ ਉਪਜੈ ਇਹੁ ਸਹਸਾ ਇਵ ਜਾਇ ॥੧੮॥
kahai nānak gur parasādī sahaj upajai ih sahasā iv jāi .18.
Says Nanak, by Guru's Grace, intuitive poise is produced, and this skepticism is dispelled. ||18||
ਜੀਅਹੁ ਮੈਲੇ ਬਾਹਰਹੁ ਨਿਰਮਲ ॥
jīah mailē bāharah niramal .
Inwardly polluted, and outwardly pure.
ਬਾਹਰਹੁ ਨਿਰਮਲ ਜੀਅਹੁ ਤ ਮੈਲੇ ਤਿਨੀ ਜਨਮੁ ਜੂਐ ਹਾਰਿਆ ॥
bāharah niramal jīah t mailē tinī janam jūai hāriā .
Those who are outwardly pure and yet polluted within, lose their lives in the gamble.
ਏਹ ਤਿਸਨਾ ਵਡਾ ਰੋਗੁ ਲਗਾ ਮਰਣੁ ਮਨਹੁ ਵਿਸਾਰਿਆ ॥
ēh tisanā vadā rōg lagā maran manah visāriā .
They contract this terrible disease of desire, and in their minds, they forget about dying.
ਵੇਦਾ ਮਹਿ ਨਾਮੁ ਉਤਮੁ ਸੋ ਸੁਣਹਿ ਨਾਹੀ ਫਿਰਹਿ ਜਿਉ ਬੇਤਾਲਿਆ ॥
vēdā mah nām utam sō sunah nāhī phirah jiu bētāliā .
In the Vedas, the ultimate objective is the Naam, the Name of the Lord; but they do not hear this, and they wander around like demons.
ਕਹੈ ਨਾਨਕੁ ਜਿਨ ਸਚੁ ਤਜਿਆ ਕੂੜੇ ਲਾਗੇ ਤਿਨੀ ਜਨਮੁ ਜੂਐ ਹਾਰਿਆ ॥੧੯॥
kahai nānak jin sach tajiā kūrē lāgē tinī janam jūai hāriā .19.
Says Nanak, those who forsake Truth and cling to falsehood, lose their lives in the gamble. ||19||
ਜੀਅਹੁ ਨਿਰਮਲ ਬਾਹਰਹੁ ਨਿਰਮਲ ॥
jīah niramal bāharah niramal .
Inwardly pure, and outwardly pure.
ਬਾਹਰਹੁ ਤ ਨਿਰਮਲ ਜੀਅਹੁ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ॥
bāharah t niramal jīah niramal satigur tē karanī kamānī .
Those who are outwardly pure and also pure within, through the Guru, perform good deeds.
ਕੂੜ ਕੀ ਸੋਇ ਪਹੁਚੈ ਨਾਹੀ ਮਨਸਾ ਸਚਿ ਸਮਾਣੀ ॥
kūr kī sōi pahuchai nāhī manasā sach samānī .
Not even an iota of falsehood touches them; their hopes are absorbed in the Truth.
ਜਨਮੁ ਰਤਨੁ ਜਿਨੀ ਖਟਿਆ ਭਲੇ ਸੇ ਵਣਜਾਰੇ ॥
janam ratan jinī khatiā bhalē sē vanajārē .
Those who earn the jewel of this human life, are the most excellent of merchants.
ਕਹੈ ਨਾਨਕੁ ਜਿਨ ਮੰਨੁ ਨਿਰਮਲੁ ਸਦਾ ਰਹਹਿ ਗੁਰ ਨਾਲੇ ॥੨੦॥
kahai nānak jin mann niramal sadā rahah gur nālē .20.
Says Nanak, those whose minds are pure, abide with the Guru forever. ||20||
ਜੇ ਕੋ ਸਿਖੁ ਗੁਰੂ ਸੇਤੀ ਸਨਮੁਖੁ ਹੋਵੈ ॥
jē kō sikh gurū sētī sanamukh hōvai .
If a Sikh turns to the Guru with sincere faith, as sunmukh
ਹੋਵੈ ਤ ਸਨਮੁਖੁ ਸਿਖੁ ਕੋਈ ਜੀਅਹੁ ਰਹੈ ਗੁਰ ਨਾਲੇ ॥
hōvai t sanamukh sikh kōī jīah rahai gur nālē .
- if a Sikh turns to the Guru with sincere faith, as sunmukh, His soul abides with the Guru.
ਗੁਰ ਕੇ ਚਰਨ ਹਿਰਦੈ ਧਿਆਏ ਅੰਤਰ ਆਤਮੈ ਸਮਾਲੇ ॥
gur kē charan hiradai dhiāē antar ātamai samālē .
Within his heart, he meditates on the lotus feet of the Guru; deep within his soul, he contemplates Him.
ਆਪੁ ਛਡਿ ਸਦਾ ਰਹੈ ਪਰਣੈ ਗੁਰ ਬਿਨੁ ਅਵਰੁ ਨ ਜਾਣੈ ਕੋਏ ॥
āp shad sadā rahai paranai gur bin avar n jānai kōē .
Renouncing selfishness and conceit, he remains always on the side of the Guru; he does not know anyone except the Guru.