Ang 606
Shabad 1
Display Settings
Text:
◄ Ang 605Ang 606 / 1430Ang 607 ►

ਆਪੇ ਕਾਸਟ ਆਪਿ ਹਰਿ ਪਿਆਰਾ ਵਿਚਿ ਕਾਸਟ ਅਗਨਿ ਰਖਾਇਆ ॥

āpē kāsat āp har piārā vich kāsat agan rakhāiā .

The Beloved Lord Himself is the firewood, and He Himself keeps the fire within the wood.

ਆਪੇ ਹੀ ਆਪਿ ਵਰਤਦਾ ਪਿਆਰਾ ਭੈ ਅਗਨਿ ਨ ਸਕੈ ਜਲਾਇਆ ॥

āpē hī āp varatadā piārā bhai agan n sakai jalāiā .

The Beloved Lord Himself, all by Himself, permeates them, and because of the Fear of God, the fire cannot burn the wood.

ਆਪੇ ਮਾਰਿ ਜੀਵਾਇਦਾ ਪਿਆਰਾ ਸਾਹ ਲੈਦੇ ਸਭਿ ਲਵਾਇਆ ॥੩॥

āpē mār jīvāidā piārā sāh laidē sabh lavāiā .3.

The Beloved Himself kills and revives; all draw the breath of life, given by Him. ||3||

ਆਪੇ ਤਾਣੁ ਦੀਬਾਣੁ ਹੈ ਪਿਆਰਾ ਆਪੇ ਕਾਰੈ ਲਾਇਆ ॥

āpē tān dībān hai piārā āpē kārai lāiā .

The Beloved Himself is power and presence; He Himself engages us in our work.

ਜਿਉ ਆਪਿ ਚਲਾਏ ਤਿਉ ਚਲੀਐ ਪਿਆਰੇ ਜਿਉ ਹਰਿ ਪ੍ਰਭ ਮੇਰੇ ਭਾਇਆ ॥

jiu āp chalāē tiu chalīai piārē jiu har prabh mērē bhāiā .

As the Beloved makes me walk, I walk, as it pleases my Lord God.

ਆਪੇ ਜੰਤੀ ਜੰਤੁ ਹੈ ਪਿਆਰਾ ਜਨ ਨਾਨਕ ਵਜਹਿ ਵਜਾਇਆ ॥੪॥੪॥

āpē jantī jant hai piārā jan nānak vajah vajāiā .4.4.

The Beloved Himself is the musician, and the musical instrument; servant Nanak vibrates His vibration. ||4||4||


ਸੋਰਠਿ ਮਹਲਾ ੪ ॥

sōrath mahalā 4 .

Sorat'h, Fourth Mehl:

ਆਪੇ ਸ੍ਰਿਸਟਿ ਉਪਾਇਦਾ ਪਿਆਰਾ ਕਰਿ ਸੂਰਜੁ ਚੰਦੁ ਚਾਨਾਣੁ ॥

āpē srisat upāidā piārā kar sūraj chand chānān .

The Beloved Himself created the Universe; He made the light of the sun and the moon.

ਆਪਿ ਨਿਤਾਣਿਆ ਤਾਣੁ ਹੈ ਪਿਆਰਾ ਆਪਿ ਨਿਮਾਣਿਆ ਮਾਣੁ ॥

āp nitāniā tān hai piārā āp nimāniā mān .

The Beloved Himself is the power of the powerless; He Himself is the honor of the dishonored.

ਆਪਿ ਦਇਆ ਕਰਿ ਰਖਦਾ ਪਿਆਰਾ ਆਪੇ ਸੁਘੜੁ ਸੁਜਾਣੁ ॥੧॥

āp daiā kar rakhadā piārā āpē sughar sujān .1.

The Beloved Himself grants His Grace and protects us; He Himself is wise and all-knowing. ||1||

ਮੇਰੇ ਮਨ ਜਪਿ ਰਾਮ ਨਾਮੁ ਨੀਸਾਣੁ ॥

mērē man jap rām nām nīsān .

O my mind, chant the Name of the Lord, and receive His Insignia.

ਸਤਸੰਗਤਿ ਮਿਲਿ ਧਿਆਇ ਤੂ ਹਰਿ ਹਰਿ ਬਹੁੜਿ ਨ ਆਵਣ ਜਾਣੁ ॥ ਰਹਾਉ ॥

satasangat mil dhiāi tū har har bahur n āvan jān . rahāu .

Join the Sat Sangat, the True Congregation, and meditate on the Lord, Har, Har; you shall not have to come and go in reincarnation again. ||Pause||

ਆਪੇ ਹੀ ਗੁਣ ਵਰਤਦਾ ਪਿਆਰਾ ਆਪੇ ਹੀ ਪਰਵਾਣੁ ॥

āpē hī gun varatadā piārā āpē hī paravān .

The Beloved Himself pervades His Glorious Praises, and He Himself approves them.

ਆਪੇ ਬਖਸ ਕਰਾਇਦਾ ਪਿਆਰਾ ਆਪੇ ਸਚੁ ਨੀਸਾਣੁ ॥

āpē bakhas karāidā piārā āpē sach nīsān .

The Beloved Himself grants His forgiveness, and He Himself bestows the Insignia of Truth.

ਆਪੇ ਹੁਕਮਿ ਵਰਤਦਾ ਪਿਆਰਾ ਆਪੇ ਹੀ ਫੁਰਮਾਣੁ ॥੨॥

āpē hukam varatadā piārā āpē hī phuramān .2.

The Beloved Himself obeys His Will, and He Himself issues His Command. ||2||

ਆਪੇ ਭਗਤਿ ਭੰਡਾਰ ਹੈ ਪਿਆਰਾ ਆਪੇ ਦੇਵੈ ਦਾਣੁ ॥

āpē bhagat bhandār hai piārā āpē dēvai dān .

The Beloved Himself is the treasure of devotion; He Himself gives His gifts.

ਆਪੇ ਸੇਵ ਕਰਾਇਦਾ ਪਿਆਰਾ ਆਪਿ ਦਿਵਾਵੈ ਮਾਣੁ ॥

āpē sēv karāidā piārā āp divāvai mān .

The Beloved Himself commits some to His service, and He Himself blesses them with honor.

ਆਪੇ ਤਾੜੀ ਲਾਇਦਾ ਪਿਆਰਾ ਆਪੇ ਗੁਣੀ ਨਿਧਾਨੁ ॥੩॥

āpē tārī lāidā piārā āpē gunī nidhān .3.

The Beloved Himself is absorbed in Samaadhi; He Himself is the treasure of excellence. ||3||

ਆਪੇ ਵਡਾ ਆਪਿ ਹੈ ਪਿਆਰਾ ਆਪੇ ਹੀ ਪਰਧਾਣੁ ॥

āpē vadā āp hai piārā āpē hī paradhān .

The Beloved Himself is the greatest; He Himself is supreme.

ਆਪੇ ਕੀਮਤਿ ਪਾਇਦਾ ਪਿਆਰਾ ਆਪੇ ਤੁਲੁ ਪਰਵਾਣੁ ॥

āpē kīmat pāidā piārā āpē tul paravān .

The Beloved Himself appraises the value; He Himself is the scale, and the weights.

ਆਪੇ ਅਤੁਲੁ ਤੁਲਾਇਦਾ ਪਿਆਰਾ ਜਨ ਨਾਨਕ ਸਦ ਕੁਰਬਾਣੁ ॥੪॥੫॥

āpē atul tulāidā piārā jan nānak sad kurabān .4.5.

The Beloved Himself is unweighable - He weighs Himself; servant Nanak is forever a sacrifice to Him. ||4||5||


ਸੋਰਠਿ ਮਹਲਾ ੪ ॥

sōrath mahalā 4 .

Sorat'h, Fourth Mehl:

ਆਪੇ ਸੇਵਾ ਲਾਇਦਾ ਪਿਆਰਾ ਆਪੇ ਭਗਤਿ ਉਮਾਹਾ ॥

āpē sēvā lāidā piārā āpē bhagat umāhā .

The Beloved Himself commits some to His service; He Himself blesses them with the joy of devotional worship.

ਆਪੇ ਗੁਣ ਗਾਵਾਇਦਾ ਪਿਆਰਾ ਆਪੇ ਸਬਦਿ ਸਮਾਹਾ ॥

āpē gun gāvāidā piārā āpē sabad samāhā .

The Beloved Himself causes us to sing His Glorious Praises; He Himself is absorbed in the Word of His Shabad.

ਆਪੇ ਲੇਖਣਿ ਆਪਿ ਲਿਖਾਰੀ ਆਪੇ ਲੇਖੁ ਲਿਖਾਹਾ ॥੧॥

āpē lēkhan āp likhārī āpē lēkh likhāhā .1.

He Himself is the pen, and He Himself is the scribe; He Himself inscribes His inscription. ||1||

ਮੇਰੇ ਮਨ ਜਪਿ ਰਾਮ ਨਾਮੁ ਓਮਾਹਾ ॥

mērē man jap rām nām ōmāhā .

O my mind, joyfully chant the Name of the Lord.

ਅਨਦਿਨੁ ਅਨਦੁ ਹੋਵੈ ਵਡਭਾਗੀ ਲੈ ਗੁਰਿ ਪੂਰੈ ਹਰਿ ਲਾਹਾ ॥ ਰਹਾਉ ॥

anadin anad hōvai vadabhāgī lai gur pūrai har lāhā . rahāu .

Those very fortunate ones are in ecstasy night and day; through the Perfect Guru, they obtain the profit of the Lord's Name. ||Pause||

ਆਪੇ ਗੋਪੀ ਕਾਨੁ ਹੈ ਪਿਆਰਾ ਬਨਿ ਆਪੇ ਗਊ ਚਰਾਹਾ ॥

āpē gōpī kān hai piārā ban āpē gaū charāhā .

The Beloved Himself is the milk-maid and Krishna; He Himself herds the cows in the woods.

ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸੁ ਵਜਾਹਾ ॥

āpē sāval sundarā piārā āpē vans vajāhā .

The Beloved Himself is the blue-skinned, handsome one; He Himself plays on His flute.

ਕੁਵਲੀਆ ਪੀੜੁ ਆਪਿ ਮਰਾਇਦਾ ਪਿਆਰਾ ਕਰਿ ਬਾਲਕ ਰੂਪਿ ਪਚਾਹਾ ॥੨॥

kuvalīā pīr āp marāidā piārā kar bālak rūp pachāhā .2.

The Beloved Himself took the form of a child, and destroyed Kuwalia-peer, the mad elephant. ||2||

ਆਪਿ ਅਖਾੜਾ ਪਾਇਦਾ ਪਿਆਰਾ ਕਰਿ ਵੇਖੈ ਆਪਿ ਚੋਜਾਹਾ ॥

āp akhārā pāidā piārā kar vēkhai āp chōjāhā .

The Beloved Himself sets the stage; He performs the plays, and He Himself watches them.

ਕਰਿ ਬਾਲਕ ਰੂਪ ਉਪਾਇਦਾ ਪਿਆਰਾ ਚੰਡੂਰੁ ਕੰਸੁ ਕੇਸੁ ਮਾਰਾਹਾ ॥

kar bālak rūp upāidā piārā chandūr kans kēs mārāhā .

The Beloved Himself assumed the form of the child, and killed the demons Chandoor, Kansa and Kaysee.

ਆਪੇ ਹੀ ਬਲੁ ਆਪਿ ਹੈ ਪਿਆਰਾ ਬਲੁ ਭੰਨੈ ਮੂਰਖ ਮੁਗਧਾਹਾ ॥੩॥

āpē hī bal āp hai piārā bal bhannai mūrakh mugadhāhā .3.

The Beloved Himself, by Himself, is the embodiment of power; He shatters the power of the fools and idiots. ||3||

ਸਭੁ ਆਪੇ ਜਗਤੁ ਉਪਾਇਦਾ ਪਿਆਰਾ ਵਸਿ ਆਪੇ ਜੁਗਤਿ ਹਥਾਹਾ ॥

sabh āpē jagat upāidā piārā vas āpē jugat hathāhā .

The Beloved Himself created the whole world. In His hands He holds the power of the ages.

— 606 —