ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ ॥
tīrath nāvā jē tis bhāvā vin bhānē k nāi karī .
If I am pleasing to Him, then that is my pilgrimage and cleansing bath. Without pleasing Him, what good are ritual cleansings?
ਜੇਤੀ ਸਿਰਠਿ ਉਪਾਈ ਵੇਖਾ ਵਿਣੁ ਕਰਮਾ ਕਿ ਮਿਲੈ ਲਈ ॥
jētī sirath upāī vēkhā vin karamā k milai laī .
I gaze upon all the created beings: without the karma of good actions, what are they given to receive?
ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ ॥
mat vich ratan javāhar mānik jē ik gur kī sikh sunī .
Within the mind are gems, jewels and rubies, if you listen to the Guru's Teachings, even once.
ਗੁਰਾ ਇਕ ਦੇਹਿ ਬੁਝਾਈ ॥
gurā ik dēh bujhāī .
The Guru has given me this one understanding:
ਸਭਨਾ ਜੀਆ ਕਾ ਇਕੁ ਦਾਤਾ ਸੋ ਮੈ ਵਿਸਰਿ ਨ ਜਾਈ ॥੬॥
sabhanā jīā kā ik dātā sō mai visar n jāī .6.
there is only the One, the Giver of all souls. May I never forget Him! ||6||