ਸਲੋਕੁ ॥
salōk .
Shalok:
ਦਾਸਹ ਏਕੁ ਨਿਹਾਰਿਆ ਸਭੁ ਕਛੁ ਦੇਵਨਹਾਰ ॥
dāsah ēk nihāriā sabh kash dēvanahār .
His slaves have gazed upon the One Lord, the Giver of everything.
ਸਾਸਿ ਸਾਸਿ ਸਿਮਰਤ ਰਹਹਿ ਨਾਨਕ ਦਰਸ ਅਧਾਰ ॥੧॥
sās sās simarat rahah nānak daras adhār .1.
They continue to contemplate Him with each and every breath; O Nanak, the Blessed Vision of His Darshan is their Support. ||1||
ਪਉੜੀ ॥
paurī .
Pauree:
ਦਦਾ ਦਾਤਾ ਏਕੁ ਹੈ ਸਭ ਕਉ ਦੇਵਨਹਾਰ ॥
dadā dātā ēk hai sabh kau dēvanahār .
DADDA: The One Lord is the Great Giver; He is the Giver to all.
ਦੇਂਦੇ ਤੋਟਿ ਨ ਆਵਈ ਅਗਨਤ ਭਰੇ ਭੰਡਾਰ ॥
dēnhdē tōt n āvaī aganat bharē bhandār .
There is no limit to His Giving. His countless warehouses are filled to overflowing.
ਦੈਨਹਾਰੁ ਸਦ ਜੀਵਨਹਾਰਾ ॥
dainahār sad jīvanahārā .
The Great Giver is alive forever.
ਮਨ ਮੂਰਖ ਕਿਉ ਤਾਹਿ ਬਿਸਾਰਾ ॥
man mūrakh kiu tāh bisārā .
O foolish mind, why have you forgotten Him?
ਦੋਸੁ ਨਹੀ ਕਾਹੂ ਕਉ ਮੀਤਾ ॥
dōs nahī kāhū kau mītā .
No one is at fault, my friend.
ਮਾਇਆ ਮੋਹ ਬੰਧੁ ਪ੍ਰਭਿ ਕੀਤਾ ॥
māiā mōh bandh prabh kītā .
God created the bondage of emotional attachment to Maya.
ਦਰਦ ਨਿਵਾਰਹਿ ਜਾ ਕੇ ਆਪੇ ॥ ਨਾਨਕ ਤੇ ਤੇ ਗੁਰਮੁਖਿ ਧ੍ਰਾਪੇ ॥੩੪॥
darad nivārah jā kē āpē . nānak tē tē guramukh dhrāpē .34.
He Himself removes the pains of the Gurmukh; O Nanak, he is fulfilled. ||34||