ਬੈਰਾੜੀ ਮਹਲਾ ੪ ॥
bairārī mahalā 4 .
Bairaaree, Fourth Mehl:
ਜਪਿ ਮਨ ਰਾਮ ਨਾਮੁ ਨਿਸਤਾਰਾ ॥
jap man rām nām nisatārā .
Chant the Name of the Lord, O mind, and you shall be emancipated.
ਕੋਟ ਕੋਟੰਤਰ ਕੇ ਪਾਪ ਸਭਿ ਖੋਵੈ ਹਰਿ ਭਵਜਲੁ ਪਾਰਿ ਉਤਾਰਾ ॥੧॥ ਰਹਾਉ ॥
kōt kōtantar kē pāp sabh khōvai har bhavajal pār utārā .1. rahāu .
The Lord shall destroy all the sins of millions upon millions of incarnations, and carry you across the terrifying world-ocean. ||1||Pause||
ਕਾਇਆ ਨਗਰਿ ਬਸਤ ਹਰਿ ਸੁਆਮੀ ਹਰਿ ਨਿਰਭਉ ਨਿਰਵੈਰੁ ਨਿਰੰਕਾਰਾ ॥
kāiā nagar basat har suāmī har nirabhau niravair nirankārā .
In the body-village, the Lord Master abides; the Lord is without fear, without vengeance, and without form.
ਹਰਿ ਨਿਕਟਿ ਬਸਤ ਕਛੁ ਨਦਰਿ ਨ ਆਵੈ ਹਰਿ ਲਾਧਾ ਗੁਰ ਵੀਚਾਰਾ ॥੧॥
har nikat basat kash nadar n āvai har lādhā gur vīchārā .1.
The Lord is dwelling near at hand, but He cannot be seen. By the Guru's Teachings, the Lord is obtained. ||1||
ਹਰਿ ਆਪੇ ਸਾਹੁ ਸਰਾਫੁ ਰਤਨੁ ਹੀਰਾ ਹਰਿ ਆਪਿ ਕੀਆ ਪਾਸਾਰਾ ॥
har āpē sāh sarāph ratan hīrā har āp kīā pāsārā .
The Lord Himself is the banker, the jeweller, the jewel, the gem; the Lord Himself created the entire expanse of the creation.
ਨਾਨਕ ਜਿਸੁ ਕ੍ਰਿਪਾ ਕਰੇ ਸੁ ਹਰਿ ਨਾਮੁ ਵਿਹਾਝੇ ਸੋ ਸਾਹੁ ਸਚਾ ਵਣਜਾਰਾ ॥੨॥੪॥
nānak jis kripā karē s har nām vihājhē sō sāh sachā vanajārā .2.4.
O Nanak, one who is blessed by the Lord's Kind Mercy, trades in the Lord's Name; He alone is the true banker, the true trader. ||2||4||