ਹਰਿ ਆਪੇ ਪੰਚ ਤਤੁ ਬਿਸਥਾਰਾ ਵਿਚਿ ਧਾਤੂ ਪੰਚ ਆਪਿ ਪਾਵੈ ॥
har āpē panch tat bisathārā vich dhātū panch āp pāvai .
The Lord Himself directs the evolution of the world of the five elements; He Himself infuses the five senses into it.
ਜਨ ਨਾਨਕ ਸਤਿਗੁਰੁ ਮੇਲੇ ਆਪੇ ਹਰਿ ਆਪੇ ਝਗਰੁ ਚੁਕਾਵੈ ॥੨॥੩॥
jan nānak satigur mēlē āpē har āpē jhagar chukāvai .2.3.
O servant Nanak, the Lord Himself unites us with the True Guru; He Himself resolves the conflicts. ||2||3||
ਬੈਰਾੜੀ ਮਹਲਾ ੪ ॥
bairārī mahalā 4 .
Bairaaree, Fourth Mehl:
ਹਰਿ ਜਨੁ ਰਾਮ ਨਾਮ ਗੁਨ ਗਾਵੈ ॥
har jan rām nām gun gāvai .
The Lord's humble servant sings the Glorious Praises of the Lord's Name.
ਜੇ ਕੋਈ ਨਿੰਦ ਕਰੇ ਹਰਿ ਜਨ ਕੀ ਅਪੁਨਾ ਗੁਨੁ ਨ ਗਵਾਵੈ ॥੧॥ ਰਹਾਉ ॥
jē kōī nind karē har jan kī apunā gun n gavāvai .1. rahāu .
Even if someone slanders the Lord's humble servant, he does not give up his own goodness. ||1||Pause||
ਜੋ ਕਿਛੁ ਕਰੇ ਸੁ ਆਪੇ ਸੁਆਮੀ ਹਰਿ ਆਪੇ ਕਾਰ ਕਮਾਵੈ ॥
jō kish karē s āpē suāmī har āpē kār kamāvai .
Whatever the Lord and Master does, He does by Himself; the Lord Himself does the deeds.
ਹਰਿ ਆਪੇ ਹੀ ਮਤਿ ਦੇਵੈ ਸੁਆਮੀ ਹਰਿ ਆਪੇ ਬੋਲਿ ਬੁਲਾਵੈ ॥੧॥
har āpē hī mat dēvai suāmī har āpē bōl bulāvai .1.
The Lord and Master Himself imparts understanding; the Lord Himself inspires us to speak. ||1||