ਰਾਗੁ ਸੋਰਠਿ ਬਾਣੀ ਭਗਤ ਕਬੀਰ ਜੀ ਕੀ ਘਰੁ ੧
rāg sōrath bānī bhagat kabīr jī kī ghar 1
Raag Sorat'h, The Word Of Devotee Kabeer Jee, First House:
ੴ ਸਤਿਗੁਰ ਪ੍ਰਸਾਦਿ ॥
ik ōunkār satigur prasād .
One Universal Creator God. By The Grace Of The True Guru:
ਬੁਤ ਪੂਜਿ ਪੂਜਿ ਹਿੰਦੂ ਮੂਏ ਤੁਰਕ ਮੂਏ ਸਿਰੁ ਨਾਈ ॥
but pūj pūj hindū mūē turak mūē sir nāī .
Worshipping their idols, the Hindus die; the Muslims die bowing their heads.
ਓਇ ਲੇ ਜਾਰੇ ਓਇ ਲੇ ਗਾਡੇ ਤੇਰੀ ਗਤਿ ਦੁਹੂ ਨ ਪਾਈ ॥੧॥
ōi lē jārē ōi lē gādē tērī gat duhū n pāī .1.
The Hindus cremate their dead, while the Muslims bury theirs; neither finds Your true state, Lord. ||1||
ਮਨ ਰੇ ਸੰਸਾਰੁ ਅੰਧ ਗਹੇਰਾ ॥
man rē sansār andh gahērā .
O mind, the world is a deep, dark pit.
ਚਹੁ ਦਿਸ ਪਸਰਿਓ ਹੈ ਜਮ ਜੇਵਰਾ ॥੧॥ ਰਹਾਉ ॥
chah dis pasariō hai jam jēvarā .1. rahāu .
On all four sides, Death has spread his net. ||1||Pause||
ਕਬਿਤ ਪੜੇ ਪੜਿ ਕਬਿਤਾ ਮੂਏ ਕਪੜ ਕੇਦਾਰੈ ਜਾਈ ॥
kabit parē par kabitā mūē kapar kēdārai jāī .
Reciting their poems, the poets die; the mystical ascetics die while journeying to Kaydaar Naat'h.
ਜਟਾ ਧਾਰਿ ਧਾਰਿ ਜੋਗੀ ਮੂਏ ਤੇਰੀ ਗਤਿ ਇਨਹਿ ਨ ਪਾਈ ॥੨॥
jatā dhār dhār jōgī mūē tērī gat inah n pāī .2.
The Yogis die, with their matted hair, but even they do not find Your state, Lord. ||2||
ਦਰਬੁ ਸੰਚਿ ਸੰਚਿ ਰਾਜੇ ਮੂਏ ਗਡਿ ਲੇ ਕੰਚਨ ਭਾਰੀ ॥
darab sanch sanch rājē mūē gad lē kanchan bhārī .
The kings die, gathering and hoarding their money, burying great quantities of gold.
ਬੇਦ ਪੜੇ ਪੜਿ ਪੰਡਿਤ ਮੂਏ ਰੂਪੁ ਦੇਖਿ ਦੇਖਿ ਨਾਰੀ ॥੩॥
bēd parē par pandit mūē rūp dēkh dēkh nārī .3.
The Pandits die, reading and reciting the Vedas; women die, gazing at their own beauty. ||3||
ਰਾਮ ਨਾਮ ਬਿਨੁ ਸਭੈ ਬਿਗੂਤੇ ਦੇਖਹੁ ਨਿਰਖਿ ਸਰੀਰਾ ॥
rām nām bin sabhai bigūtē dēkhah nirakh sarīrā .
Without the Lord's Name, all come to ruin; behold, and know this, O body.
ਹਰਿ ਕੇ ਨਾਮ ਬਿਨੁ ਕਿਨਿ ਗਤਿ ਪਾਈ ਕਹਿ ਉਪਦੇਸੁ ਕਬੀਰਾ ॥੪॥੧॥
har kē nām bin kin gat pāī kah upadēs kabīrā .4.1.
Without the Name of the Lord, who can find salvation? Kabeer speaks the Teachings. ||4||1||