ਗਲਿ ਜੇਵੜੀ ਆਪੇ ਪਾਇਦਾ ਪਿਆਰਾ ਜਿਉ ਪ੍ਰਭੁ ਖਿੰਚੈ ਤਿਉ ਜਾਹਾ ॥
gal jēvarī āpē pāidā piārā jiu prabh khinchai tiu jāhā .
The Beloved Himself puts the chains around their necks; as God pulls them, must they go.
ਜੋ ਗਰਬੈ ਸੋ ਪਚਸੀ ਪਿਆਰੇ ਜਪਿ ਨਾਨਕ ਭਗਤਿ ਸਮਾਹਾ ॥੪॥੬॥
jō garabai sō pachasī piārē jap nānak bhagat samāhā .4.6.
Whoever harbors pride shall be destroyed, O Beloved; meditating on the Lord, Nanak is absorbed in devotional worship. ||4||6||
ਸੋਰਠਿ ਮਹਲਾ ੪ ॥
sōrath mahalā 4 .
Sorat'h, Fourth Mehl:
ਆਪੇ ਸੇਵਾ ਲਾਇਦਾ ਪਿਆਰਾ ਆਪੇ ਭਗਤਿ ਉਮਾਹਾ ॥
āpē sēvā lāidā piārā āpē bhagat umāhā .
The Beloved Himself commits some to His service; He Himself blesses them with the joy of devotional worship.
ਆਪੇ ਗੁਣ ਗਾਵਾਇਦਾ ਪਿਆਰਾ ਆਪੇ ਸਬਦਿ ਸਮਾਹਾ ॥
āpē gun gāvāidā piārā āpē sabad samāhā .
The Beloved Himself causes us to sing His Glorious Praises; He Himself is absorbed in the Word of His Shabad.
ਆਪੇ ਲੇਖਣਿ ਆਪਿ ਲਿਖਾਰੀ ਆਪੇ ਲੇਖੁ ਲਿਖਾਹਾ ॥੧॥
āpē lēkhan āp likhārī āpē lēkh likhāhā .1.
He Himself is the pen, and He Himself is the scribe; He Himself inscribes His inscription. ||1||
ਮੇਰੇ ਮਨ ਜਪਿ ਰਾਮ ਨਾਮੁ ਓਮਾਹਾ ॥
mērē man jap rām nām ōmāhā .
O my mind, joyfully chant the Name of the Lord.
ਅਨਦਿਨੁ ਅਨਦੁ ਹੋਵੈ ਵਡਭਾਗੀ ਲੈ ਗੁਰਿ ਪੂਰੈ ਹਰਿ ਲਾਹਾ ॥ ਰਹਾਉ ॥
anadin anad hōvai vadabhāgī lai gur pūrai har lāhā . rahāu .
Those very fortunate ones are in ecstasy night and day; through the Perfect Guru, they obtain the profit of the Lord's Name. ||Pause||
ਆਪੇ ਗੋਪੀ ਕਾਨੁ ਹੈ ਪਿਆਰਾ ਬਨਿ ਆਪੇ ਗਊ ਚਰਾਹਾ ॥
āpē gōpī kān hai piārā ban āpē gaū charāhā .
The Beloved Himself is the milk-maid and Krishna; He Himself herds the cows in the woods.
ਆਪੇ ਸਾਵਲ ਸੁੰਦਰਾ ਪਿਆਰਾ ਆਪੇ ਵੰਸੁ ਵਜਾਹਾ ॥
āpē sāval sundarā piārā āpē vans vajāhā .
The Beloved Himself is the blue-skinned, handsome one; He Himself plays on His flute.
ਕੁਵਲੀਆ ਪੀੜੁ ਆਪਿ ਮਰਾਇਦਾ ਪਿਆਰਾ ਕਰਿ ਬਾਲਕ ਰੂਪਿ ਪਚਾਹਾ ॥੨॥
kuvalīā pīr āp marāidā piārā kar bālak rūp pachāhā .2.
The Beloved Himself took the form of a child, and destroyed Kuwalia-peer, the mad elephant. ||2||
ਆਪਿ ਅਖਾੜਾ ਪਾਇਦਾ ਪਿਆਰਾ ਕਰਿ ਵੇਖੈ ਆਪਿ ਚੋਜਾਹਾ ॥
āp akhārā pāidā piārā kar vēkhai āp chōjāhā .
The Beloved Himself sets the stage; He performs the plays, and He Himself watches them.
ਕਰਿ ਬਾਲਕ ਰੂਪ ਉਪਾਇਦਾ ਪਿਆਰਾ ਚੰਡੂਰੁ ਕੰਸੁ ਕੇਸੁ ਮਾਰਾਹਾ ॥
kar bālak rūp upāidā piārā chandūr kans kēs mārāhā .
The Beloved Himself assumed the form of the child, and killed the demons Chandoor, Kansa and Kaysee.
ਆਪੇ ਹੀ ਬਲੁ ਆਪਿ ਹੈ ਪਿਆਰਾ ਬਲੁ ਭੰਨੈ ਮੂਰਖ ਮੁਗਧਾਹਾ ॥੩॥
āpē hī bal āp hai piārā bal bhannai mūrakh mugadhāhā .3.
The Beloved Himself, by Himself, is the embodiment of power; He shatters the power of the fools and idiots. ||3||
ਸਭੁ ਆਪੇ ਜਗਤੁ ਉਪਾਇਦਾ ਪਿਆਰਾ ਵਸਿ ਆਪੇ ਜੁਗਤਿ ਹਥਾਹਾ ॥
sabh āpē jagat upāidā piārā vas āpē jugat hathāhā .
The Beloved Himself created the whole world. In His hands He holds the power of the ages.