ਆਪੇ ਕਾਸਟ ਆਪਿ ਹਰਿ ਪਿਆਰਾ ਵਿਚਿ ਕਾਸਟ ਅਗਨਿ ਰਖਾਇਆ ॥
āpē kāsat āp har piārā vich kāsat agan rakhāiā .
The Beloved Lord Himself is the firewood, and He Himself keeps the fire within the wood.
ਆਪੇ ਹੀ ਆਪਿ ਵਰਤਦਾ ਪਿਆਰਾ ਭੈ ਅਗਨਿ ਨ ਸਕੈ ਜਲਾਇਆ ॥
āpē hī āp varatadā piārā bhai agan n sakai jalāiā .
The Beloved Lord Himself, all by Himself, permeates them, and because of the Fear of God, the fire cannot burn the wood.
ਆਪੇ ਮਾਰਿ ਜੀਵਾਇਦਾ ਪਿਆਰਾ ਸਾਹ ਲੈਦੇ ਸਭਿ ਲਵਾਇਆ ॥੩॥
āpē mār jīvāidā piārā sāh laidē sabh lavāiā .3.
The Beloved Himself kills and revives; all draw the breath of life, given by Him. ||3||
ਆਪੇ ਤਾਣੁ ਦੀਬਾਣੁ ਹੈ ਪਿਆਰਾ ਆਪੇ ਕਾਰੈ ਲਾਇਆ ॥
āpē tān dībān hai piārā āpē kārai lāiā .
The Beloved Himself is power and presence; He Himself engages us in our work.
ਜਿਉ ਆਪਿ ਚਲਾਏ ਤਿਉ ਚਲੀਐ ਪਿਆਰੇ ਜਿਉ ਹਰਿ ਪ੍ਰਭ ਮੇਰੇ ਭਾਇਆ ॥
jiu āp chalāē tiu chalīai piārē jiu har prabh mērē bhāiā .
As the Beloved makes me walk, I walk, as it pleases my Lord God.
ਆਪੇ ਜੰਤੀ ਜੰਤੁ ਹੈ ਪਿਆਰਾ ਜਨ ਨਾਨਕ ਵਜਹਿ ਵਜਾਇਆ ॥੪॥੪॥
āpē jantī jant hai piārā jan nānak vajah vajāiā .4.4.
The Beloved Himself is the musician, and the musical instrument; servant Nanak vibrates His vibration. ||4||4||
ਸੋਰਠਿ ਮਹਲਾ ੪ ॥
sōrath mahalā 4 .
Sorat'h, Fourth Mehl:
ਆਪੇ ਕੰਡਾ ਆਪਿ ਤਰਾਜੀ ਪ੍ਰਭਿ ਆਪੇ ਤੋਲਿ ਤੋਲਾਇਆ ॥
āpē kandā āp tarājī prabh āpē tōl tōlāiā .
God Himself is the balance scale, He Himself is the weigher, and He Himself weighs with the weights.
ਆਪੇ ਸਾਹੁ ਆਪੇ ਵਣਜਾਰਾ ਆਪੇ ਵਣਜੁ ਕਰਾਇਆ ॥
āpē sāh āpē vanajārā āpē vanaj karāiā .
He Himself is the banker, He Himself is the trader, and He Himself makes the trades.
ਆਪੇ ਧਰਤੀ ਸਾਜੀਅਨੁ ਪਿਆਰੈ ਪਿਛੈ ਟੰਕੁ ਚੜਾਇਆ ॥੧॥
āpē dharatī sājīan piārai pishai tank charāiā .1.
The Beloved Himself fashioned the world, and He Himself counter-balances it with a gram. ||1||
ਮੇਰੇ ਮਨ ਹਰਿ ਹਰਿ ਧਿਆਇ ਸੁਖੁ ਪਾਇਆ ॥
mērē man har har dhiāi sukh pāiā .
My mind meditates on the Lord, Har, Har, and finds peace.
ਹਰਿ ਹਰਿ ਨਾਮੁ ਨਿਧਾਨੁ ਹੈ ਪਿਆਰਾ ਗੁਰਿ ਪੂਰੈ ਮੀਠਾ ਲਾਇਆ ॥ ਰਹਾਉ ॥
har har nām nidhān hai piārā gur pūrai mīthā lāiā . rahāu .
The Name of the Beloved Lord, Har, Har, is a treasure; the Perfect Guru has made it seem sweet to me. ||Pause||
ਆਪੇ ਧਰਤੀ ਆਪਿ ਜਲੁ ਪਿਆਰਾ ਆਪੇ ਕਰੇ ਕਰਾਇਆ ॥
āpē dharatī āp jal piārā āpē karē karāiā .
The Beloved Himself is the earth, and He Himself is the water; He Himself acts, and causes others to act.
ਆਪੇ ਹੁਕਮਿ ਵਰਤਦਾ ਪਿਆਰਾ ਜਲੁ ਮਾਟੀ ਬੰਧਿ ਰਖਾਇਆ ॥
āpē hukam varatadā piārā jal mātī bandh rakhāiā .
The Beloved Himself issues His Commands, and keeps the water and the land bound down.
ਆਪੇ ਹੀ ਭਉ ਪਾਇਦਾ ਪਿਆਰਾ ਬੰਨਿ ਬਕਰੀ ਸੀਹੁ ਹਢਾਇਆ ॥੨॥
āpē hī bhau pāidā piārā bann bakarī sīh hadhāiā .2.
The Beloved Himself instills the Fear of God; He binds the tiger and the goat together. ||2||