ਸੋਰਠਿ ਮਹਲਾ ੪ ਘਰੁ ੧
sōrath mahalā 4 ghar 1
Sorat'h, Fourth Mehl, First House:
ੴ ਸਤਿਗੁਰ ਪ੍ਰਸਾਦਿ ॥
ik ōunkār satigur prasād .
One Universal Creator God. By The Grace Of The True Guru:
ਆਪੇ ਆਪਿ ਵਰਤਦਾ ਪਿਆਰਾ ਆਪੇ ਆਪਿ ਅਪਾਹੁ ॥
āpē āp varatadā piārā āpē āp apāh .
My Beloved Lord Himself pervades and permeates all; He Himself is, all by Himself.
ਵਣਜਾਰਾ ਜਗੁ ਆਪਿ ਹੈ ਪਿਆਰਾ ਆਪੇ ਸਾਚਾ ਸਾਹੁ ॥
vanajārā jag āp hai piārā āpē sāchā sāh .
My Beloved Himself is the trader in this world; He Himself is the true banker.
ਆਪੇ ਵਣਜੁ ਵਾਪਾਰੀਆ ਪਿਆਰਾ ਆਪੇ ਸਚੁ ਵੇਸਾਹੁ ॥੧॥
āpē vanaj vāpārīā piārā āpē sach vēsāh .1.
My Beloved Himself is the trade and the trader; He Himself is the true credit. ||1||
ਜਪਿ ਮਨ ਹਰਿ ਹਰਿ ਨਾਮੁ ਸਲਾਹ ॥
jap man har har nām salāh .
O mind, meditate on the Lord, Har, Har, and praise His Name.
ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤੁ ਅਗਮ ਅਥਾਹ ॥ ਰਹਾਉ ॥
gur kirapā tē pāīai piārā anmrit agam athāh . rahāu .
By Guru's Grace, the Beloved, Ambrosial, unapproachable and unfathomable Lord is obtained. ||Pause||
ਆਪੇ ਸੁਣਿ ਸਭ ਵੇਖਦਾ ਪਿਆਰਾ ਮੁਖਿ ਬੋਲੇ ਆਪਿ ਮੁਹਾਹੁ ॥
āpē sun sabh vēkhadā piārā mukh bōlē āp muhāh .
The Beloved Himself sees and hears everything; He Himself speaks through the mouths of all beings.
ਆਪੇ ਉਝੜਿ ਪਾਇਦਾ ਪਿਆਰਾ ਆਪਿ ਵਿਖਾਲੇ ਰਾਹੁ ॥
āpē ujhar pāidā piārā āp vikhālē rāh .
The Beloved Himself leads us into the wilderness, and He Himself shows us the Way.
ਆਪੇ ਹੀ ਸਭੁ ਆਪਿ ਹੈ ਪਿਆਰਾ ਆਪੇ ਵੇਪਰਵਾਹੁ ॥੨॥
āpē hī sabh āp hai piārā āpē vēparavāh .2.
The Beloved Himself is Himself all-in-all; He Himself is carefree. ||2||
ਆਪੇ ਆਪਿ ਉਪਾਇਦਾ ਪਿਆਰਾ ਸਿਰਿ ਆਪੇ ਧੰਧੜੈ ਲਾਹੁ ॥
āpē āp upāidā piārā sir āpē dhandharai lāh .
The Beloved Himself, all by Himself, created everything; He Himself links all to their tasks.
ਆਪਿ ਕਰਾਏ ਸਾਖਤੀ ਪਿਆਰਾ ਆਪਿ ਮਾਰੇ ਮਰਿ ਜਾਹੁ ॥
āp karāē sākhatī piārā āp mārē mar jāh .
The Beloved Himself creates the Creation, and He Himself destroys it.
ਆਪੇ ਪਤਣੁ ਪਾਤਣੀ ਪਿਆਰਾ ਆਪੇ ਪਾਰਿ ਲੰਘਾਹੁ ॥੩॥
āpē patan pātanī piārā āpē pār langhāh .3.
He Himself is the wharf, and He Himself is the ferryman, who ferries us across. ||3||
ਆਪੇ ਸਾਗਰੁ ਬੋਹਿਥਾ ਪਿਆਰਾ ਗੁਰੁ ਖੇਵਟੁ ਆਪਿ ਚਲਾਹੁ ॥
āpē sāgar bōhithā piārā gur khēvat āp chalāh .
The Beloved Himself is the ocean, and the boat; He Himself is the Guru, the boatman who steers it
ਆਪੇ ਹੀ ਚੜਿ ਲੰਘਦਾ ਪਿਆਰਾ ਕਰਿ ਚੋਜ ਵੇਖੈ ਪਾਤਿਸਾਹੁ ॥
āpē hī char langhadā piārā kar chōj vēkhai pātisāh .
. The Beloved Himself sets sail and crosses over; He, the King, beholds His wondrous play.
ਆਪੇ ਆਪਿ ਦਇਆਲੁ ਹੈ ਪਿਆਰਾ ਜਨ ਨਾਨਕ ਬਖਸਿ ਮਿਲਾਹੁ ॥੪॥੧॥
āpē āp daiāl hai piārā jan nānak bakhas milāh .4.1.
The Beloved Himself is the Merciful Master; O servant Nanak, He forgives and blends with Himself. ||4||1||