ਸਲੋਕੁ ਮਃ ੧ ॥
salōk mah 1 .
Shalok, First Mehl:
ਆਪੇ ਭਾਂਡੇ ਸਾਜਿਅਨੁ ਆਪੇ ਪੂਰਣੁ ਦੇਇ ॥
āpē bhānhdē sājian āpē pūran dēi .
He Himself fashioned the vessel of the body, and He Himself fills it.
ਇਕਨ੍ਹੀ ਦੁਧੁ ਸਮਾਈਐ ਇਕਿ ਚੁਲ੍ਹੈ ਰਹਨ੍ਹਿ ਚੜੇ ॥
ikanhī dudh samāīai ik chulhai rahanh charē .
Into some, milk is poured, while others remain on the fire.
ਇਕਿ ਨਿਹਾਲੀ ਪੈ ਸਵਨ੍ਹਿ ਇਕਿ ਉਪਰਿ ਰਹਨਿ ਖੜੇ ॥
ik nihālī pai savanh ik upar rahan kharē .
Some lie down and sleep on soft beds, while others remain watchful.
ਤਿਨ੍ਹਾ ਸਵਾਰੇ ਨਾਨਕਾ ਜਿਨ੍ਹ ਕਉ ਨਦਰਿ ਕਰੇ ॥੧॥
tinhā savārē nānakā jinh kau nadar karē .1.
He adorns those, O Nanak, upon whom He casts His Glance of Grace. ||1||
ਮਹਲਾ ੨ ॥
mahalā 2 .
Second Mehl:
ਆਪੇ ਸਾਜੇ ਕਰੇ ਆਪਿ ਜਾਈ ਭਿ ਰਖੈ ਆਪਿ ॥
āpē sājē karē āp jāī bh rakhai āp .
He Himself creates and fashions the world, and He Himself keeps it in order.
ਤਿਸੁ ਵਿਚਿ ਜੰਤ ਉਪਾਇ ਕੈ ਦੇਖੈ ਥਾਪਿ ਉਥਾਪਿ ॥
tis vich jant upāi kai dēkhai thāp uthāp .
Having created the beings within it, He oversees their birth and death.
ਕਿਸ ਨੋ ਕਹੀਐ ਨਾਨਕਾ ਸਭੁ ਕਿਛੁ ਆਪੇ ਆਪਿ ॥੨॥
kis nō kahīai nānakā sabh kish āpē āp .2.
Unto whom should we speak, O Nanak, when He Himself is all-in-all? ||2||
ਪਉੜੀ ॥
paurī .
Pauree:
ਵਡੇ ਕੀਆ ਵਡਿਆਈਆ ਕਿਛੁ ਕਹਣਾ ਕਹਣੁ ਨ ਜਾਇ ॥
vadē kīā vadiāīā kish kahanā kahan n jāi .
The description of the greatness of the Great Lord cannot be described.
ਸੋ ਕਰਤਾ ਕਾਦਰ ਕਰੀਮੁ ਦੇ ਜੀਆ ਰਿਜਕੁ ਸੰਬਾਹਿ ॥
sō karatā kādar karīm dē jīā rijak sanbāh .
He is the Creator, all-lowerful and benevolent; He gives sustenance to all beings.
ਸਾਈ ਕਾਰ ਕਮਾਵਣੀ ਧੁਰਿ ਛੋਡੀ ਤਿੰਨੈ ਪਾਇ ॥
sāī kār kamāvanī dhur shōdī tinnai pāi .
The mortal does that work, which has been pre-destined from the very beginning.
ਨਾਨਕ ਏਕੀ ਬਾਹਰੀ ਹੋਰ ਦੂਜੀ ਨਾਹੀ ਜਾਇ ॥
nānak ēkī bāharī hōr dūjī nāhī jāi .
O Nanak, except for the One Lord, there is no other place at all.
ਸੋ ਕਰੇ ਜਿ ਤਿਸੈ ਰਜਾਇ ॥੨੪॥੧॥ ਸੁਧੁ
sō karē j tisai rajāi .24.1. sudh
He does whatever He wills. ||24||1|| Sudh||