ਸਲੋਕ ਮਃ ੧ ॥
salōk mah 1 .
Shalok, First Mehl:
ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ ॥
dātī sāhib sandīā kiā chalai tis nāl .
The gifts belong to our Lord and Master; how can we compete with Him?
ਇਕ ਜਾਗੰਦੇ ਨਾ ਲਹੰਨਿ ਇਕਨਾ ਸੁਤਿਆ ਦੇਇ ਉਠਾਲਿ ॥੧॥
ik jāgandē nā lahann ikanā sutiā dēi uthāl .1.
Some remain awake and aware, and do not receive these gifts, while others are awakened from their sleep to be blessed. ||1||
ਮਃ ੧ ॥
mah 1 .
First Mehl:
ਸਿਦਕੁ ਸਬੂਰੀ ਸਾਦਿਕਾ ਸਬਰੁ ਤੋਸਾ ਮਲਾਇਕਾਂ ॥
sidak sabūrī sādikā sabar tōsā malāikānh .
Faith, contentment and tolerance are the food and provisions of the angels.
ਦੀਦਾਰੁ ਪੂਰੇ ਪਾਇਸਾ ਥਾਉ ਨਾਹੀ ਖਾਇਕਾ ॥੨॥
dīdār pūrē pāisā thāu nāhī khāikā .2.
They obtain the Perfect Vision of the Lord, while those who gossip find no place of rest. ||2||
ਪਉੜੀ ॥
paurī .
Pauree:
ਸਭ ਆਪੇ ਤੁਧੁ ਉਪਾਇ ਕੈ ਆਪਿ ਕਾਰੈ ਲਾਈ ॥
sabh āpē tudh upāi kai āp kārai lāī .
You Yourself created all; You Yourself delegate the tasks.
ਤੂੰ ਆਪੇ ਵੇਖਿ ਵਿਗਸਦਾ ਆਪਣੀ ਵਡਿਆਈ ॥
tūn āpē vēkh vigasadā āpanī vadiāī .
You Yourself are pleased, beholding Your Own Glorious Greatness.
ਹਰਿ ਤੁਧਹੁ ਬਾਹਰਿ ਕਿਛੁ ਨਾਹੀ ਤੂੰ ਸਚਾ ਸਾਈ ॥
har tudhah bāhar kish nāhī tūn sachā sāī .
O Lord, there is nothing at all beyond You. You are the True Lord.
ਤੂੰ ਆਪੇ ਆਪਿ ਵਰਤਦਾ ਸਭਨੀ ਹੀ ਥਾਈ ॥
tūn āpē āp varatadā sabhanī hī thāī .
You Yourself are contained in all places.
ਹਰਿ ਤਿਸੈ ਧਿਆਵਹੁ ਸੰਤ ਜਨਹੁ ਜੋ ਲਏ ਛਡਾਈ ॥੨॥
har tisai dhiāvah sant janah jō laē shadāī .2.
Meditate on that Lord, O Saints; He shall rescue and save you. ||2||